[vc_row][vc_column][vc_single_image image=”8149″ img_size=”full” alignment=”center” style=”vc_box_rounded”][vc_column_text]
ਪ੍ਰੈਸ ਨੋਟ
ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੋਹਾਲੀ ਵਿਖੇ ਵਿੱਦਿਆਰਥੀਆਂ ਨੂੰ ਰੈਡ ਕਰਾੱਸ ਸੋਸਾਇਟੀ ਵੱਲੋਂ ਟ੍ਰੇਨੁੰਗ ਦਿੱਤੀ ਗਈ
ਮੋਹਾਲੀ – 23-09-2016
ਕੁਦਰਤੀ ਆਫ਼ਤਾਂ ਵੇਲੇ ਲੋੜੀਂਦੀ ਮੁਢਲੀ ਸਹਾਇਤਾ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ, ਮੋਹਾਲੀ ਨੇ ਮਿਤੀ 22 ਅਤੇ 23 ਸਤੰਬਰ 2016 ਨੂੰ ਦੋ ਦਿਨਾਂ ਦੀ ਟ੍ਰੇਨਿੰਗ ਆਯੋਜਿਤ ਕੀਤੀ| ਇਹ ਟ੍ਰੇਨਿੰਗ ਰੈਡ ਕਰਾਸ ਸੋਸਾਇਟੀ, ਪੰਜਾਬ ਦੇ ਸਹਿਯੋਗ ਨਾਲ ਕਰਵਾਈ ਗਈ|
ਬੀ.ਐਸ.ਸੀ. ਭਾਗ ਚੌਥਾ ਦੀਆਂ ਵਿੱਦਿਆਰਥਣਾਂ ਨੂੰ ਉਨ੍ਹਾਂ ਦੇ ਸਲਾਨਾ ਪੇਪਰਾਂ ਦੀ ਸਮਾਪਤੀ ਉਪਰੰਤ ਇਹ ਟ੍ਰੇਨਿੰਗ ਦਿੱਤੀ ਗਈ| ਇਸ ਟ੍ਰੇਨਿੰਗ ਵਿੱਚ ਕੁੱਲ 60 ਵਿੱਦਿਆਰਥਣਾਂ ਨੇ ਭਾਗ ਲਿਆ ਅਤੇ ਉਨ੍ਹਾਂ ਨੂੰ ਸਿਖਾਇਆ ਗਿਆ ਕਿ ਅਚਾਨਕ ਕੁਦਰਤੀ ਆਫ਼ਤਾਂ ਆ ਜਾਣ ਤੇ ਕਿਸ ਤਰ੍ਹਾਂ ਉਨ੍ਹਾਂ ਆਫ਼ਤਾਂ ਦੌਰਾਨ ਪੀੜਤਾਂ ਦੀ ਮਦਦ ਕਰਕੇ ਜਾਨ ਬਚਾਈ ਜਾ ਸਕਦੀ ਹੈ| ਸ: ਸੁਖਵੰਤ ਸਿੰਘ ਜ਼ਿਲ੍ਹਾ ਟ੍ਰੇਨਿੰਗ ਅਫਸਰ ਨੇ ਸਾਰੀ ਟ੍ਰੇਨਿੰਗ ਬੜੇ ਉਤਸ਼ਾਹ ਅਤੇ ਮਿਹਨਤ ਨਾਲ ਕਰਾਈ|
ਪਹਿਲੇ ਦਿਨ ਦੀ ਟ੍ਰੇਨਿੰਗ ਦੌਰਾਨ ਵਿੱਦਿਆਰਥਣਾਂ ਨੂੰ ਸਿਖਾਇਆ ਗਿਆ ਕਿ ਕਿਵੇਂ ਵੱਖ-ਵੱਖ ਹਾਲਾਤਾਂ ਵਿੱਚ ਜਿਵੇਂ ਕਿ ਸੱਪ ਦੇ ਕੱਟਣ ਤੇ, ਸਿਰ ਤੇ ਸੱਟ ਵੱਜ ਜਾਣ ਤੇ, ਅੱਗ ਨਾਲ ਸੜ ਜਾਣ ਤੇ, ਹੱਡੀ ਟੁੱਟਣ ਤੇ, ਪਾਣੀ ਵਿੱਚ ਡੁੱਬ ਜਾਣ ਤੇ ਅਤੇ ਦਿੱਲ ਦਾ ਦੌਰਾ ਪੈਣ ਤੇ ਕਿਸ ਤਰ੍ਹਾਂ ਪੀੜਤਾਂ ਦੀ ਮਦਦ ਕੀਤੀ ਜਾ ਸਕਦੀ ਹੈ|
ਦੂਸਰੇ ਦਿਨ ਦਿੱਤੀ ਗਈ ਟ੍ਰੇਨਿੰਗ ਦਾ ਇਮਤਿਹਾਨ ਲਿਆ ਗਿਆ| ਜੋ ਵਿੱਦਿਆਰਥਣਾਂ ਨੇ ਬਹੁਤ ਉਤਸ਼ਾਹ ਦਿਖਾਉਂਦੇ ਹੋਏ ਪਾਸ ਕੀਤਾ| ਚੇਅਰਮੈਨ ਸ: ਚਰਨਜੀਤ ਸਿੰਘ ਵਾਲੀਆ, ਮਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ, ਪ੍ਰਿੰਸੀਪਲ ਡਾ: ਰਜਿੰਦਰ ਕੌਰ ਢੱਡਾ ਅਤੇ ਜ਼ਿਲ੍ਹਾ ਟ੍ਰੇਨਿੰਗ ਅਫਸਰ ਸ: ਸੁਖਵੰਤ ਸਿੰਘ ਨੇ ਅੰਤ ਵਿੱਚ ਵਿੱਦਿਆਰਥਣਾਂ ਨੂੰ ਅਗਾਂਹ ਵਧ ਕੇ ਪੀੜਤਾਂ ਦੀ ਮਦਦ ਕਰਨ ਲਈ ਪ੍ਰੇਰਿਆ ਅਤੇ ਉਨ੍ਹਾਂ ਦੇ ਉਜ਼ਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ|[/vc_column_text][/vc_column][/vc_row]