[vc_row][vc_column][vc_single_image image=”8155″ img_size=”full” alignment=”center” style=”vc_box_rounded”][vc_row_inner][vc_column_inner width=”1/2″][vc_single_image image=”8156″ img_size=”full” alignment=”center” style=”vc_box_rounded”][/vc_column_inner][vc_column_inner width=”1/2″][vc_single_image image=”8157″ img_size=”full” alignment=”center” style=”vc_box_rounded”][/vc_column_inner][/vc_row_inner][vc_column_text]
ਪ੍ਰੈਸ ਨੋਟ
ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੋਹਾਲੀ ਵੱਲੋਂ ਮਨਾਏ ਗਏ ਨਰਸਿੰਗ ਹਫਤੇ ਦੀ ਸ਼ਾਨੋ-ਸ਼ੌਕਤ ਨਾਲ ਸਮਾਪਤੀ
ਚੇਅਰਮੈਨ ਨੇ ਵਿਦਿਆਰਥੀਆਂ ਨੂੰ ਕੈਸ਼ ਇਨਾਮ ਦੇ ਕੇ ਕੀਤਾ ਸਨਮਾਨਿਤ
ਤਾਰੀਖ- 18-05-2016
ਨਰਸਿੰਗ ਸੰਸਥਾਪਕ ਫਲੋਰੈਂਸ ਨਾਈਟੈਂਗਲ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ, ਮੋਹਾਲੀ ਵਿਖੇ, ਨਰਸਿੰਗ ਵਿੱਦਿਆਰਥਣਾਂ ਵੱਲੋਂ ਮਿਤੀ 12 ਮਈ ਤੋਂ 18 ਮਈ 2016 ਤੱਕ ਨਰਸਿੰਗ ਹਫਤੇ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਤੇ ਚੇਅਰਮੈਨ ਸ: ਚਰਨਜੀਤ ਸਿੰਘ ਵਾਲੀਆ, ਮਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ ਅਤੇ ਪ੍ਰਿੰਸੀਪਲ ਡਾ: ਰਾਜਿੰਦਰ ਕੌਰ ਨੇ ਸ਼ਮਾ ਰੌਸ਼ਨ ਕਰ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ| ਇਸ ਮੌਕੇ ਤੇ ਵੱਖ-ਵੱਖ ਨਰਸਿੰਗ ਕੋਰਸਾਂ ਦੀਆਂ ਵਿੱਦਿਆਰਥਣਾਂ ਨੇ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲਿਆ| ਪ੍ਰਿੰਸੀਪਲ ਡਾ: ਰਾਜਿੰਦਰ ਕੌਰ ਨੇ ਆਪਣੀ ਅਗਵਾਈ ਹੇਠ ਅਧਿਆਪਕਾਂ ਨਾਲ ਮਿਲ ਕੇ ਨਰਸਿੰਗ ਥੀਮ ਸਬੰਧਿਤ ਸਮੂਹ ਵਾਰਤਾਲਾਪ ਕੀਤੀ| ਨਰਸਿੰਗ ਹਫਤੇ ਦੇ ਦੂਸਰੇ ਦਿਨ ਰੰਗੋਲੀ ਅਤੇ ਮਹਿੰਦੀ ਪ੍ਰਤੀਯੋਗਤਾ ਆਯੋਜਿਤ ਕੀਤੀ ਗਈ| ਇਸ ਦਿਨ ਵਿਦਿਆਰਥਣਾਂ ਨੂੰ ਓਸਕਰ ਨਾਮਜ਼ਦ ‘ਵਾਟਰ’ ਫ਼ਿਲਮ ਦਿਖਾਈ ਗਈ| ਨਰਸਿੰਗ ਹਫਤੇ ਦਾ ਤੀਸਰਾ ਦਿਨ ‘ਖੇਲ ਦਿਵਸ’ ਵਜੋਂ ਮਨਾਇਆ ਗਿਆ| ਜਿਸ ਵਿੱਚ ਵਿੱਦਿਆਰਥਣਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ| ਪੰਜਵੇ ਦਿਨ ‘ਓਪਨ ਟੈਲੰਟ ਸ਼ੋਅ’ ਦਾ ਆਯੋਜਨ ਕੀਤਾ ਗਿਆ| ਜਿਸ ਵਿੱਚ ਵਿੱਦਿਆਰਥਣਾਂ ਨੇ ਬਹੁਤ ਸ਼ਾਨਦਾਰ ਤਰੀਕੇ ਨਾਲ ਆਪਣੀ ਨ੍ਰਿਤ ਕਲਾ ਦਾ ਪ੍ਰਦਰਸ਼ਨ ਕੀਤਾ| ਨਰਸਿੰਗ ਹਫਤੇ ਦੇ ਛੇਵੇਂ ਦਿਨ ‘ਫੂਡ ਮਾਰਟ’ ਦਾ ਆਯੋਜਨ ਕੀਤਾ ਗਿਆ| ਜਿਸ ਵਿੱਚ ਵਿੱਦਿਆਰਥਣਾਂ ਨੇ ਵੱਖ-ਵੱਖ ਭਾਰਤੀ ਰਾਜਾਂ ਦੇ ਰਿਵਾਇਤੀ ਖਾਣੇ ਬਣਾਏ| ਨਰਸਿੰਗ ਹਫਤੇ ਦੇ ਅਖੀਰਲੇ ਦਿਨ ਸੱਭਿਆਚਾਰਕ ਪ੍ਰੋਗਰਾਮ ਅਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ| ਜਿਸ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿੱਦਿਆਰਥੀਆਂ ਨੂੰ ਮੈਨੇਜਮੈਂਟ ਵੱਲੋਂ ਇਨਾਮ ਵੰਡੇ ਗਏ| ਇਸ ਮੌਕੇ ਤੇ ਚੇਅਰਮੈਨ ਸ: ਚਰਨਜੀਤ ਸਿੰਘ ਵਾਲੀਆ ਦੇ ਵੱਲੋਂ ਪੰਜਾਬ ਭਰ ਵਿੱਚ ਸਲਾਨਾ ਪ੍ਰੀਖਿਆ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੀਆਂ ਵਿੱਦਿਆਰਥਣਾਂ ਨੂੰ ਇਨਾਮ ਰੂਪੀ ਚੈੱਕ ਭੇਂਟ ਕਰਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ| ਜਿਸ ਵਿੱਚ ਸਿਮਰਨਜੀਤ ਕੌਰ ਨੂੰ ਪੰਜਾਬ ਭਰ ਵਿੱਚ ਜੀ.ਐਨ.ਐਮ. ਭਾਗ ਦੂਜਾ ਦੀ ਪ੍ਰੀਖਿਆ ਵਿੱਚ ਪਹਿਲੇ ਸਥਾਨ ਤੇ ਰਹਿਣ ਲਈ ਰੁ: 31000, ਦਿਲਜੋਤ ਕੌਰ ਨੂੰ ਦੂਜਾ ਸਥਾਨ ਪ੍ਰਾਪਤ ਕਰਨ ਲਈ ਰੁ: 21000 ਅਤੇ ਪਰਵਿੰਦਰ ਕੌਰ ਨੂੰ ਤੀਜਾ ਸਥਾਨ ਪ੍ਰਾਪਤ ਕਰਨ ਲਈ ਰੁ: 11000 ਦੇ ਚੈੱਕ ਭੇਂਟ ਕੀਤੇ| ਰੁਬੀਨਾ ਰਾਣਾ ਨੂੰ ਪੰਜਾਬ ਭਰ ਵਿੱਚ ਪੋਸਟ ਬੇਸਿਕ ਬੀ.ਐਸ.ਸੀ. ਭਾਗ ਪਹਿਲਾ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਫਰੀਦਕੋਟ ਦੀ ਪ੍ਰੀਖਿਆ ਵਿੱਚ ਤੀਜਾ ਸਥਾਨ ਪ੍ਰਾਪਤ ਕਰਨ ਲਈ ਰੁ: 11000 ਦਾ ਚੈੱਕ ਦਿੱਤਾ ਗਿਆ| ਚੇਅਰਮੈਨ ਸ: ਚਰਨਜੀਤ ਸਿੰਘ ਵਾਲੀਆ, ਮਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ ਨੇ ਅਧਿਆਪਕਾਂ ਅਤੇ ਵਿੱਦਿਆਰਥੀਆਂ ਦੇ ਇਸ ਨਰਸਿੰਗ ਹਫਤੇ ਵਿੱਚ ਯੋਗਦਾਨ ਲਈ ਉਨ੍ਹਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ| ਇਸ ਮੌਕੇ ਤੇ ਪ੍ਰਿੰਸੀਪਲ ਡਾ: ਰਾਜਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ ਹੋਰ ਗਤੀਵਿਧੀਆਂ ਵਿੱਚ ਹਿਸਾ ਲੈਣ ਲਈ ਪ੍ਰੇਰਿਤ ਕੀਤਾ|[/vc_column_text][vc_column_text]Mata Sahib Kaur College of Nursing, Mohali
Organized Nursing Week
Date: 18-05-2016
On the occasion of birthday of Modern Nursing’s Founder, Florence Nightingale, Nurse’s week was organized from 12th May 2016 to 18th May 2016 at Mata Sahib Kaur College of Nursing, Balongi, Mohali. Various events were planned for each day under the supervision of faculty members. On 12th May, function was inaugurated with Lamp Lightening Ceremony by Chairman S. Charanjeet Singh Walia, and Managing Director Mrs. Jaswinder Kaur Walia. Students of 1st year from different courses took oath to serve self lessely and honestly. A panel discussion on the nursing theme was held under the guidance of Dr. Mrs. Rajinder Kaur. On 13th May, second day various competition like Rangoli, Mehandi were organized. Oscar nominated movie “Water” was also displayed to nursing students. Sports meet was organized on 3rd day of Nurse’s week celebration in which different games like tug of war, sack race, three legged race, lemon spoon race and single race were organized. On 5th day of Nurse’s week celebration ‘Open talent Show’ was organized in which students from various courses participated with great enthusiasm. On 6th day Food Mart was arranged by nursing students and teachers, where they organized their food stalls and made nutritious and delicious cuisines. On the last day i.e. 18th May closing ceremony took place. On this day along with cultural activities, prizes and certificates were distributed to the top position holder in various competitions. Management of college encouraged the students in academics by distributing cheques as a reward to nursing students who scored top three positions in Punjab in University exam. Rs. 31,000 cheque as a reward money was given to Ms. Simranjeet Kaur for 1st position in Punjab State in G.N.M 2nd year exam, Rs. 21,000 cheque was given to Ms. Diljot Kaur for second position and Ms. Parvinder Kaur received Rs. 11,000 cheque for her third position in Punjab State in G.N.M 2nd year exam. Ms. Rubina Rana of Post Basic Nursing also received Rs. 11,000 cheque for securing 3rd position in Punjab State in Post Basic 1st year exam conduct by Baba Farid University of Health Sciences. Managing Director and chairman of college appreciated students and faculty for their great contribution in Nurse’s week and encouraged them to excel in their field. College Principal Dr. Mrs. Rajinder Kaur also motivated the students to become good nurses and serve the patients with heart and soul. She also encouraged students to participate in other activities along with becoming good professionals.[/vc_column_text][/vc_column][/vc_row]